Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਲੇਵੀਆਂ - ਲੇਵੀਆਂ 17

ਲੇਵੀਆਂ 17:1-6

Help us?
Click on verse(s) to share them!
1ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ,
2ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਅਤੇ ਇਸਰਾਏਲ ਦੀ ਸਾਰੀ ਮੰਡਲੀ ਨਾਲ ਗੱਲ ਕਰਕੇ ਉਨ੍ਹਾਂ ਨੂੰ ਆਖ, ਜਿਸ ਕੰਮ ਦਾ ਯਹੋਵਾਹ ਨੇ ਹੁਕਮ ਦਿੱਤਾ ਹੈ, ਉਹ ਇਹ ਹੈ:
3ਜੇਕਰ ਇਸਰਾਏਲ ਦੇ ਘਰਾਣੇ ਤੋਂ ਕੋਈ ਵੀ ਮਨੁੱਖ ਜੋ ਬਲ਼ਦ, ਜਾਂ ਲੇਲਾ, ਜਾਂ ਬੱਕਰਾ ਡੇਰੇ ਵਿੱਚ ਜਾਂ ਡੇਰੇ ਤੋਂ ਬਾਹਰ ਵੱਢੇ,
4ਅਤੇ ਉਸ ਨੂੰ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਦੇ ਕੋਲ ਯਹੋਵਾਹ ਦੇ ਅੱਗੇ, ਯਹੋਵਾਹ ਦੇ ਨਿਵਾਸ ਸਥਾਨ ਦੇ ਸਾਹਮਣੇ ਬਲੀ ਚੜ੍ਹਾਉਣ ਲਈ ਨਾ ਲਿਆਵੇ, ਤਾਂ ਉਹ ਮਨੁੱਖ ਖੂਨ ਦਾ ਦੋਸ਼ੀ ਠਹਿਰੇ। ਉਸ ਨੇ ਲਹੂ ਬਹਾਇਆ ਹੈ ਇਸ ਲਈ ਉਹ ਮਨੁੱਖ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ।
5ਇਸ ਬਿਧੀ ਦਾ ਕਾਰਨ ਇਹ ਹੈ ਕਿ ਇਸਰਾਏਲੀ ਆਪਣੀਆਂ ਬਲੀਆਂ ਜਿਨ੍ਹਾਂ ਨੂੰ ਉਹ ਖੁੱਲ੍ਹੇ ਮੈਦਾਨ ਵਿੱਚ ਚੜ੍ਹਾਉਂਦੇ ਹਨ, ਉਨ੍ਹਾਂ ਨੂੰ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਕੋਲ ਜਾਜਕ ਦੇ ਕੋਲ ਯਹੋਵਾਹ ਦੇ ਅੱਗੇ ਸੁੱਖ-ਸਾਂਦ ਦੀਆਂ ਭੇਟਾਂ ਕਰਕੇ ਲਿਆਉਣ।
6ਅਤੇ ਜਾਜਕ ਉਸ ਲਹੂ ਨੂੰ ਯਹੋਵਾਹ ਦੀ ਜਗਵੇਦੀ ਦੇ ਉੱਤੇ ਅਤੇ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਦੇ ਕੋਲ ਛਿੜਕੇ ਅਤੇ ਚਰਬੀ ਨੂੰ ਯਹੋਵਾਹ ਦੇ ਅੱਗੇ ਸੁਗੰਧਤਾ ਕਰ ਕੇ ਸਾੜੇ।

Read ਲੇਵੀਆਂ 17ਲੇਵੀਆਂ 17
Compare ਲੇਵੀਆਂ 17:1-6ਲੇਵੀਆਂ 17:1-6