1ਤੀਸਰੇ ਦਿਨ ਗਲੀਲ ਦੇ ਨਗਰ ਕਾਨਾ ਵਿੱਚ ਇੱਕ ਵਿਆਹ ਸੀ, ਯਿਸੂ ਦੀ ਮਾਤਾ ਉੱਥੇ ਸੀ।
2ਯਿਸੂ ਅਤੇ ਉਸ ਦੇ ਚੇਲਿਆਂ ਨੂੰ ਵੀ ਵਿਆਹ ਦਾ ਸੱਦਾ ਦਿੱਤਾ ਗਿਆ ਸੀ।
3ਉੱਥੇ ਅੰਗੂਰਾਂ ਦਾ ਰਸ ਮੁੱਕ ਗਿਆ, ਯਿਸੂ ਦੀ ਮਾਤਾ ਨੇ ਉਸ ਨੂੰ ਆਖਿਆ, “ਇਨ੍ਹਾਂ ਕੋਲ ਹੋਰ ਅੰਗੂਰਾਂ ਦਾ ਰਸ ਨਹੀਂ ਹੈ।”
4ਯਿਸੂ ਨੇ ਉੱਤਰ ਦਿੱਤਾ, ਹੇ ਇਸਤਰੀ, “ਮੈਨੂੰ ਇਸ ਨਾਲ ਕੀ, ਮੇਰਾ ਸਮਾਂ ਅਜੇ ਨਹੀਂ ਆਇਆ।”